ਇਸ ਕਿਤਾਬ ਵਿੱਚ ਕੰਨਿਆ ਭਰੂਣ ਹੱਤਿਆ, ਕੁੜੀਆਂ ਨੂੰ ਜੰਮਣ ਪਿਛੋਂ ਮਾਰਨ, ਉਹਨਾਂ ਉਤੇ ਅੱਤਿਆਚਾਰ ਕਰਨ ਵਿਰੁੱਧ ਵਰਜਦੇ ਅਤੇ ਕੁੜੀਆਂ ਨੂੰ ਤਨੋ-ਮਨੋ ਤਕੜੀਆਂ ਕਰਕੇ ਵਧੀਕੀਆਂ ਦਾ ਮੁਕਾਬਲਾ ਕਰਨ ਲਈ ਉਤਸ਼ਾਹਿਤ ਕਰਦੇ ਗੀਤ,ਨਜ਼ਮਾਂ,ਲੋਕ-ਗੀਤ, ਘੋੜੀ, ਸੁਹਾਗ,ਚਿੜੀਆਂ ਦਾ ਚੰਬਾ,ਕਾਵਿ-ਨਾਟਕ,ਗਿੱਧਾ ਬੋਲੀਆਂ ਆਦਿ
Na ! Mummy Na !
Wednesday, August 10, 2016
ਕੈਨੇਡਾ ਬਰੈਂਪਟਨ ਵਿਚ ਕੰਨਿਆ
ਭਰੂਣ ਹੱਤਿਆ ਵਿਰੁੱਧ ਹੋਏ
ਸ਼ੋਅ “ਕਿਉਂਕਿ ਮੇਰੀ ਭਰੂਣ-ਹੱਤਿਆ ਨਹੀਂ ਹੋਈ- Because I was Born” ਵਿਚ ਪੀ.ਟੀ.ਸੀ ਚੈਨਲ
ਨੂੰ ਕੁਝ ਪੇਸ਼ਕਾਰੀਆਂ
ਬਾਅਦ ਆਪਣੇ ਵਿਚਾਰ ਦੱਸਦਿਆਂ
ਡਾ: ਗੁਰਮਿੰਦਰ ਸਿੱਧੂ
PTC
telecast of ਕਿਉਂਕਿ ਮੇਰੀ ਭਰੂਣ-ਹੱਤਿਆ ਨਹੀਂ ਹੋਈ/because I was born ::
www.youtube.com
http://www.youtube.com/watch?v=5QxqTq_UnWQ&feature=plcp
www.youtube.com
http://www.youtube.com/watch?v=5QxqTq_UnWQ&feature=plcp
ਸੁਪ੍ਰਸਿੱਧ ਫਿਲਮ-ਸਟਾਰ ਆਮਿਰ ਖਾਨ ਨੇ ਆਪਣੇ ਹਰਮਨ ਪਿਆਰੇ ਟੀ.ਵੀ ਸ਼ੋਅ ' ਸੱਤਆਮੇਵ ਜਯਤੇ 'ਦਾ ਇੱਕ ਐਪੀਸੋਡ ਕੰਨਿਆ-ਭਰੂਣ ਹੱਤਿਆ ਨੂੰ ਰੋਕਣ ਲਈ ਕੀਤਾ,ਜਿਸ ਵਿੱਚ ਮੈਨੂੰ ਵੀ ਆਪਣੀ ਗੱਲ ਕਹਿਣ ਦਾ ਮੌਕਾ ਮਿਲਿਆ
Dr gurmindersidhu
http://www.youtube.com/watch?v=gzSdkFTqK-I&feature=youtu.be
Wednesday, November 21, 2012
ਕੁੱਖ ਵਿਚਲੀ ਧੀ ਲਈ:
ਤੂੰ ਆ ਹਰਿੱਕ ਵਿਹੜੇ ਵਿੱਚ
ਪੁੰਨਿਆ ਦੀ ਰਾਤ ਬਣ ਕੇ
ਆਵਣਗੇ ਇਕ ਦਿਨ ਤਾਰੇ
ਤੇਰੀ ਬਰਾਤ ਬਣ ਕੇ
ਤੂੰ ਖਿੜ ਹਰਿੱਕ ਵਿਹੜੇ ਵਿੱਚ
ਸੱਜਰਾ ਗੁਲਾਬ ਬਣ ਕੇ
ਅੰਮੜੀ ਦੇ ਹਉਕਿਆਂ ਲਈ
ਹੱਸਦਾ ਜਵਾਬ ਬਣ ਕੇ
ਆ ਵੀਰ ਦੇ ਸਿਹਰੇ ਲਈ
ਕਿਰਨਾਂ ਦੀ ਤੰਦ ਬਣ ਕੇ
ਆ ਭੈਣ ਲਈ ਸ਼ਗਨਾਂ ਦਾ
ਕੋਈ ਬਾਜ਼ੂਬੰਦ ਬਣ ਕੇ
ਉੱਡ ਬਾਗ ਵਿੱਚ ਬਾਬਲ ਦੇ
ਸੱਧਰਾਂ ਦੀ ਤਿਤਲੀ ਬਣਕੇ
ਜ਼ੁਲਮਾਂ ਦੇ ਬੱਦਲਾਂ'ਚੋਂ
ਲੰਘ ਜਾਈਂ ਬਿਜਲੀ ਬਣ ਕੇ
ਤੂੰ ਰਾਜ-ਭਾਗ ਮਾਣੇ
ਖਲਕਤ ਸਵਾਲੀ ਹੋਵੇ
ਹਰ ਘਰ'ਚ ਤੇਰੇ ਵਰਗੀ
ਕੋਈ ਕਰਮਾਂ ਵਾਲੀ ਹੋਵੇ।
ਜ਼ਿੰਦਗੀ ਦੇ ਸਫਰ ਅੰਦਰ
ਔਖੀ ਘੜੀ ਨਾ ਆਵੇ
ਰੱਬ ਤੇਰੀ ਝੋਲੀ ਦੇ ਵਿੱਚ
ਖ਼ੁਸ਼ੀਆਂ ਹਜ਼ਾਰਾਂ ਪਾਵੇ
ਸ਼ਾਵਾ ਬਈ ਹੁਣ ਜਾਗੋ ਆਈ ਆ.....
ਪਿੰਡਾ! ਜਾਗ ਬਈਆ! ਹੁਣ ਜਾਗੋ ਆਈ ਆ..
ਸ਼ਾਵਾ ਬਈ ਹੁਣ ਜਾਗੋ ਆਈ ਆ.....
ਜਾਗਣ ਤੇਰੇ ਭਾਗ ਬਈ! ਹੁਣ ਜਾਗੋ ਆਈ ਆ
ਬੱਲੇ ਬਈ ਹੁਣ ਜਾਗੋ ਆਈ ਆ.....
ਧੀਆਂ ਮੋਹ ਦੇ ਦੀਵੇ ਬਾਲੇ
ਅੱਥਰੂ ਤੇਲ ਬਣਾ ਕੇ ਜਾਲੇ
ਸਿਰ'ਤੇ ਚੁੱਕ ਚਾਨਣ ਦੀ ,ਗਾਗਰ ਗਲੀ ਗਲੀ ਰੁਸ਼ਨਾਈ ਆ
ਬਈ ਹੁਣ ਜਾਗੋ ਆਈ ਆ
ਸ਼ਾਵਾ ਬਈ ਹੁਣ ਜਾਗੋ ਆਈ ਆ......
ਧੀਆਂ ਨੇ ਸੁਖ ਤੇਰੀ ਮੰਗਣੀ
ਪੀੜ ਇਹਨਾਂ ਹੀ ਤੇਰੀ ਵੰਡਣੀ
ਕਿਉਂ ਧੀਆਂ ਦੀਆਂ ਧੌਣਾਂ ਉਤੇ ਆਰੀ ਤੂੰ ਚਲਵਾਈ ਆ ?
ਬਈ ਹੁਣ ਜਾਗੋ ਆਈ ਆ
ਬੱਲੇ ਬਈ ਹੁਣ ਜਾਗੋ ਆਈ ਆ.....
ਭੁੱਲਿਆ ਲੋਕਾ ! ਧਰਮ ਕਮਾ ਲੈ
ਕੰਨਿਆ ਦੇਵੀ ਹਿੱਕ ਨਾਲ ਲਾ ਲੈ
ਕਿਉਂ ਪਾਪਾਂ ਦਾ ਚੋਗਾ ਚੁਗਦੈਂ? ਕਿਉਂ ਮਮਤਾ ਕੁਮਲਾਈ ਆ?
ਬਈ ਹੁਣ ਜਾਗੋ ਆਈ ਆ
ਸ਼ਾਵਾ ਬਈ ਹੁਣ ਜਾਗੋ ਆਈ ਆ
ਸ਼ਹਿਰਾ! ਜਾਗ ਬਈਆ ਹੁਣ ਜਾਗੋ ਆਈ ਆ..
ਬੱਲੇ ਬਈ ਹੁਣ ਜਾਗੋ ਆਈ ਆ.....
ਪਿੰਡਾ! ਜਾਗ ਬਈਆ! ਹੁਣ ਜਾਗੋ ਆਈ ਆ..
ਸ਼ਾਵਾ ਬਈ ਹੁਣ ਜਾਗੋ ਆਈ ਆ.।
ਸ਼ਾਵਾ ਬਈ ਹੁਣ ਜਾਗੋ ਆਈ ਆ.....
ਜਾਗਣ ਤੇਰੇ ਭਾਗ ਬਈ! ਹੁਣ ਜਾਗੋ ਆਈ ਆ
ਬੱਲੇ ਬਈ ਹੁਣ ਜਾਗੋ ਆਈ ਆ.....
ਧੀਆਂ ਮੋਹ ਦੇ ਦੀਵੇ ਬਾਲੇ
ਅੱਥਰੂ ਤੇਲ ਬਣਾ ਕੇ ਜਾਲੇ
ਸਿਰ'ਤੇ ਚੁੱਕ ਚਾਨਣ ਦੀ ,ਗਾਗਰ ਗਲੀ ਗਲੀ ਰੁਸ਼ਨਾਈ ਆ
ਬਈ ਹੁਣ ਜਾਗੋ ਆਈ ਆ
ਸ਼ਾਵਾ ਬਈ ਹੁਣ ਜਾਗੋ ਆਈ ਆ......
ਧੀਆਂ ਨੇ ਸੁਖ ਤੇਰੀ ਮੰਗਣੀ
ਪੀੜ ਇਹਨਾਂ ਹੀ ਤੇਰੀ ਵੰਡਣੀ
ਕਿਉਂ ਧੀਆਂ ਦੀਆਂ ਧੌਣਾਂ ਉਤੇ ਆਰੀ ਤੂੰ ਚਲਵਾਈ ਆ ?
ਬਈ ਹੁਣ ਜਾਗੋ ਆਈ ਆ
ਬੱਲੇ ਬਈ ਹੁਣ ਜਾਗੋ ਆਈ ਆ.....
ਭੁੱਲਿਆ ਲੋਕਾ ! ਧਰਮ ਕਮਾ ਲੈ
ਕੰਨਿਆ ਦੇਵੀ ਹਿੱਕ ਨਾਲ ਲਾ ਲੈ
ਕਿਉਂ ਪਾਪਾਂ ਦਾ ਚੋਗਾ ਚੁਗਦੈਂ? ਕਿਉਂ ਮਮਤਾ ਕੁਮਲਾਈ ਆ?
ਬਈ ਹੁਣ ਜਾਗੋ ਆਈ ਆ
ਸ਼ਾਵਾ ਬਈ ਹੁਣ ਜਾਗੋ ਆਈ ਆ
ਸ਼ਹਿਰਾ! ਜਾਗ ਬਈਆ ਹੁਣ ਜਾਗੋ ਆਈ ਆ..
ਬੱਲੇ ਬਈ ਹੁਣ ਜਾਗੋ ਆਈ ਆ.....
ਪਿੰਡਾ! ਜਾਗ ਬਈਆ! ਹੁਣ ਜਾਗੋ ਆਈ ਆ..
ਸ਼ਾਵਾ ਬਈ ਹੁਣ ਜਾਗੋ ਆਈ ਆ.।
Tuesday, November 20, 2012
' ਚਿੜੀ ਦੀ ਅੰਬਰ ਵੱਲ ਉਡਾਣ '
Subscribe to:
Posts (Atom)