ਇਹ ਗੀਤ ਫਿਲਮ 'ਕੰਮੋ 'ਵਿੱਚ ਲੱਗਿਆ ਤੇ ਦੇਸ਼-ਵਿਦੇਸ਼ ਦੇ ਟੀ.ਵੀ.ਚੈਨਲਾਂ 'ਤੇ ਵਾਰ-ਵਾਰ ਦਿਖਾਇਆ ਗਿਆ. ..ਇਸ ਨੂੰ ਅਨੀਤਾ-ਸ਼ਬਦੀਸ਼ ਵੱਲੋਂ ਖੇਡੇ ਜਾ ਰਹੇ ਨਾਟਕ' ਚਿੜੀ ਦੀ ਅੰਬਰ ਵੱਲ ਉਡਾਣ 'ਵਿੱਚ ਵੀ ਪੇਸ਼ ਕੀਤਾ ਜਾ ਰਿਹੈ ......
ਨਾ ! ਮੰਮੀ ਨਾ !........
(ਕੁੱਖ ਵਿਚਲੀ ਧੀ ਦੀ ਪੁਕਾਰ,ਜਦੋਂ ਉਹਨੂੰ ਪਤਾ ਲੱਗਦੈ ਕਿ ਉਹ ਮਾਰੀ ਜਾਣ ਵਾਲੀ ਹੈ)
ਨਾ ! ਮੰਮੀ ਨਾ !
ਮੈਨੂੰ ਨਾ ਤੂੰ ਮਾਰੀਂ ਮਾਂ!ਹਾੜ੍ਹਾ ਨਾ ਵਿਸਾਰੀਂ ਮਾਂ!
ਨਾ ! ਮੰਮੀ ਨਾ !........
ਮੈਨੂੰ ਨਾ ਤੂੰ ਮਾਰੀਂ ਮਾਂ......
ਕਲੀ ਤੇਰੇ ਬਾਗਾਂ ਦੀ ਹਾਂ
ਪਰੀ ਤੇਰੇ ਖਾਬਾਂ ਦੀ ਹਾਂ ਮਿਸ਼ਰੀ ਹਾਂ ਮੈਨੂੰ ਤੱਤੇ ਪਾਣੀ 'ਚ ਨਾ ਵਾੜੀਂ ਮਾਂ
ਨਾ ! ਮੰਮੀ ਨਾ !........
ਮੈਨੂੰ ਨਾ ਤੂੰ ਮਾਰੀਂ ਮਾਂ......
ਵੇਲ-ਬੂਟੇ,ਚੰਨ ਤਾਰੇ
ਮੈਂ ਵੀ ਵੇਖ ਲਾਂ'ਗੀ ਸਾਰੇਹੋਵਾਂ ਅੰਬਰਾਂ ਦੀ ਹਾਣੀ
ਅੱਧੀ ਵਾਟੋਂ ਨਾ ਉਤਾਰੀਂ ਮਾਂ
ਨਾ ! ਮੰਮੀ ਨਾ !........
ਮੈਨੂੰ ਨਾ ਤੂੰ ਮਾਰੀਂ ਮਾਂ......
ਪੁੱਤ ਹੁੰਦਾ ਪਾਲ ਲੈਂਦੀ
ਹੱਥੀਂ ਧੀ ਨੂੰ ਵਢੇਂਦੀਮਾਏ ! ਇਹ ਕੀ ਕਰੇਂਦੀ ?
ਹਾਇ ! ਇਹ ਕੀ ਕਰੇਂਦੀ ?
ਲਾ ਕੇ ਦਾਜ ਦਾ ਬਹਾਨਾ
ਨਾ ਤੂੰ ਕਹਿਰ ਗ਼ੁਜ਼ਾਰੀਂ ਮਾਂ
ਨਾ ! ਮੰਮੀ ਨਾ !........
ਮੈਨੂੰ ਨਾ ਤੂੰ ਮਾਰੀਂ ਮਾਂ.!............
ਪਾਵਾਂ ਵਿਹੜੇ ਛਣਕਾਰ
ਧੀਆਂ ਮਾਵਾਂ ਦਾ ਸ਼ਿੰਗਾਰਉੱਡਾਂ ਚਿੜੀਆਂ ਦਾ ਚੰਬਾ ਬਣ ਇਉਂ ਨਾ ਧੱਕਾ ਮਾਰੀਂ ਮਾਂ
ਨਾ ! ਮੰਮੀ ਨਾ !........
ਮੈਨੂੰ ਨਾ ਤੂੰ ਮਾਰੀਂ ਮਾਂ.!............
ਤਾਹਨੇ ਮਿਹਣਿਉਂ ਡਰੀਂ ਨਾ......................
ਗਹਿਣੇ ਕੁੱਖ ਨੂੰ ਕਰੀਂ ਨਾਮੇਰੀ ਜਿੰਦ ਨੂੰ ਬਚਾ ਲਈਂ
ਦੇਖੀਂ ਜੱਗ ਤੋਂ ਨਾ ਹਾਰੀਂ ਮਾਂ
ਨਾ ! ਮੰਮੀ ਨਾ !........
ਮੈਨੂੰ ਨਾ ਤੂੰ ਮਾਰੀਂ ਮਾਂ.!............
ਹਾੜ੍ਹਾ ਨਾ ਵਿਸਾਰੀਂ ਮਾਂ !
ਨਾ ! ਮੰਮੀ ਨਾ !........
ਮੈਨੂੰ ਨਾ ਤੂੰ ਮਾਰੀਂ ਮਾਂ.!............
No comments:
Post a Comment