ਇਹ ਖਤ 1988 ਵਿੱਚ ਮੇਰੇ ਤੋਂ ਇੱਕ ਅਣਜੰਮੀ ਬੱਚੀ ਨੇ ੳਦੋਂ ਲਿਖਵਾਇਆ ਜਦੋਂ ਉਹਦੀ ਮਾਂ ਗਰਭਪਾਤ ਲਈ ਮੇਰੇ ਤੋਂ ਸਲਾਹ ਲੈਣ ਆਈ ਸੀ ਤੇ ਮੈਂ ਉਹਨੂੰ ਸਮਝਾ-ਬੁਝਾ ਕੇ ਵਾਪਿਸ ਘਰ ਭੇਜ ਦਿੱਤਾ ਸੀ, ਪਰ ਉਸ ਰਾਤ ਇਸ ਆਉਣ ਵਾਲੀ ਤਰਾਸਦੀ ਨੇ ਮੇਰੇ ਬੇਚੈਨ ਹੱਥਾਂ ਵਿੱਚ ਕਲਮ ਫੜਾ ਦਿੱਤੀ। 24 ਕੁ ਸਾਲ ਪਹਿਲਾਂ ਜਿਹੜਾ ਨਿੱਕਾ ਜਿਹਾ ਭੱਖੜਾ ਜਾਪਿਆ ਸੀ..ਉਹ ਹੁਣ ਇੱਕ ਵਿਸ਼ਾਲ ਦਰੱਖਤ ਬਣ ਚੁੱਕਿਐ..ਲਹੂ ਪੀਣੇ ਦਰੱਖਤ ਅਫਰੀਕਾ ਦੇ ਜੰਗਲਾਂ ਵਿੱਚ ਸੁਣੀਂਦੇ ਨੇ.. ਆਪਣੇ-ਆਪ ਉੱਗੇ ਹੋਏ..ਅਸੀਂ ਇਹ ਦਰੱਖਤ ਆਪ ਬੀਜਿਐ..ਆਪ ਪਾਲਿਐ..ਜੰਗਲਾਂ ਨੂੰ ਘਰ ਬੁਲਾਇਐ..ਬਹੁਤ ਸਾਰੇ ਦਰੱਖਤ ਦੇਖੇ ਨੇ ਜਿੱਥੇ ਲੋਕਾਂ ਨੇ ਸੁੱਖਾਂ ਸੁੱਖ ਕੇ ਲੀਰਾਂ ਟੰਗੀਆਂ ਹੁੰਦੀਐਂ.. ਅੱਜਕੱਲ੍ਹ ਅਸੀਂ ਪੁੱਤਾਂ ਲਈ ਸੁੱਖ ਸੁੱਖਦੇ ਹਾਂ ..ਅਤੇ ਇਸ ਦਰੱਖਤ ਦੀਆਂ ਸੂਲਦਾਰ ਟਾਹਣੀਆਂ ਉੱਤੇ ਅਸੀਂ ਆਪਣੀਆਂ ਧੀਆਂ ਟੰਗੀਆਂ ਹੋਈਆਂ ਨੇ..
No comments:
Post a Comment