Wednesday, August 10, 2016

ਕਿਤਾਬ " ਕਹਿ ਦਿਓ ਉਸ ਕੁੜੀ ਨੂੰ "







ਇਸ ਕਿਤਾਬ ਵਿੱਚ ਕੰਨਿਆ ਭਰੂਣ ਹੱਤਿਆ, ਕੁੜੀਆਂ ਨੂੰ ਜੰਮਣ ਪਿਛੋਂ ਮਾਰਨ, ਉਹਨਾਂ ਉਤੇ ਅੱਤਿਆਚਾਰ ਕਰਨ ਵਿਰੁੱਧ ਵਰਜਦੇ ਅਤੇ ਕੁੜੀਆਂ ਨੂੰ ਤਨੋ-ਮਨੋ ਤਕੜੀਆਂ ਕਰਕੇ ਵਧੀਕੀਆਂ ਦਾ ਮੁਕਾਬਲਾ ਕਰਨ ਲਈ ਉਤਸ਼ਾਹਿਤ ਕਰਦੇ ਗੀਤ,ਨਜ਼ਮਾਂ,ਲੋਕ-ਗੀਤਘੋੜੀਸੁਹਾਗ,ਚਿੜੀਆਂ ਦਾ ਚੰਬਾ,ਕਾਵਿ-ਨਾਟਕ,ਗਿੱਧਾ ਬੋਲੀਆਂ ਆਦਿ
ਕਿਤਾਬ  “ ਧੀਆਂ ਨਾਲ ਜੱਗ ਵਸੇਂਦਾ "









ਇਸ
 ਕਿਤਾਬ ਵਿੱਚਕੰਨਿਆ-ਭਰੂਣ/ਕੰਨਿਆ ਹੱਤਿਆ,ਦਾਜ,ਬਲਾਤਕਾਰ ਤੇ ਹੋਰ ਜ਼ੁਲਮਾਂ ਖ਼ਿਲਾਫ ਜੂਝਣ ਲਈ ਪ੍ਰੇਰਦੇ ਲੇਖ,ਕਹਾਣੀ,ਨਾਟਕ ਅਤੇ ਅਣਜੰਮੀ ਬੱਚੀ ਦਾ ਖ਼ਤ
ਕੈਨੇਡਾ ਬਰੈਂਪਟਨ ਵਿਚ ਕੰਨਿਆ ਭਰੂਣ ਹੱਤਿਆ ਵਿਰੁੱਧ ਹੋਏ ਸ਼ੋਅਕਿਉਂਕਿ ਮੇਰੀ ਭਰੂਣ-ਹੱਤਿਆ ਨਹੀਂ ਹੋਈ- Because I was Born”  ਵਿਚ ਪੀ.ਟੀ.ਸੀ ਚੈਨਲ ਨੂੰ ਕੁਝ ਪੇਸ਼ਕਾਰੀਆਂ ਬਾਅਦ ਆਪਣੇ ਵਿਚਾਰ ਦੱਸਦਿਆਂ ਡਾ: ਗੁਰਮਿੰਦਰ ਸਿੱਧੂ


        PTC telecast of ਕਿਉਂਕਿ ਮੇਰੀ ਭਰੂਣ-ਹੱਤਿਆ ਨਹੀਂ ਹੋਈ/because I was born ::
www.youtube.com
http://www.youtube.com/watch?v=5QxqTq_UnWQ&feature=plcp

ਸੁਪ੍ਰਸਿੱਧ ਫਿਲਮ-ਸਟਾਰ ਆਮਿਰ ਖਾਨ ਨੇ ਆਪਣੇ ਹਰਮਨ ਪਿਆਰੇ ਟੀ.ਵੀ ਸ਼ੋਅ ' ਸੱਤਆਮੇਵ ਜਯਤੇ 'ਦਾ ਇੱਕ ਐਪੀਸੋਡ ਕੰਨਿਆ-ਭਰੂਣ ਹੱਤਿਆ ਨੂੰ ਰੋਕਣ ਲਈ ਕੀਤਾ,ਜਿਸ ਵਿੱਚ ਮੈਨੂੰ ਵੀ ਆਪਣੀ ਗੱਲ ਕਹਿਣ ਦਾ ਮੌਕਾ ਮਿਲਿਆ




Dr gurmindersidhu  

http://www.youtube.com/watch?v=gzSdkFTqK-I&feature=youtu.be








ਸੁਪ੍ਰਸਿੱਧ ਫਿਲਮ-ਸਟਾਰ ਆਮਿਰ ਖਾਨ ਨੇ ਆਪਣੇ ਹਰਮਨ ਪਿਆਰੇ ਟੀ.ਵੀ ਸ਼ੋਅ ' ਸੱਤਆਮੇਵ ਜਯਤੇ 'ਦਾ ਇੱਕ ਐਪੀਸੋਡ ਕੰਨਿਆ-ਭਰੂਣ ਹੱਤਿਆ ਨੂੰ ਰੋਕਣ ਲਈ ਕੀਤਾ,ਜਿਸ ਵਿੱਚ ਮੈਨੂੰ ਵੀ ਆਪਣੀ ਗੱਲ ਕਹਿਣ ਦਾ ਮੌਕਾ ਮਿਲਿਆ ..ਪਹਿਲਾਂ ਉਸ ਬੱਚੀ ਸੁਖਮੀਨ (ਜਿਹੜੀ  'ਨਾ !ਮੰਮੀ ਨਾ 'ਨੂੰ ਪੜ੍ਹ ਕੇ ਮੌਤ ਦੇ ਮੂੰਹ ਵਿੱਚੋਂ ਬਚ ਕੇ ਆਈਆਂ ਬੱਚੀਆਂ ਵਿੱਚੋਂ ਸਭ ਤੋਂ ਪਹਿਲੀ ਹੈ),ਤੇ ਉਹਦੇ ਮੰਮੀ-ਪਾਪਾ ਨੂੰ ਲੋਕਾਂ ਦੇ ਰੂ-ਬਰੂ ਕੀਤਾ ਗਿਆ ,ਸੁਖਮੀਨ ਹੁਣ ਵੱਡੀ ਹੋ ਕੇ ਬੜੀਆਂ ਮੱਲਾਂ ਮਾਰ ਰਹੀ ਹੈ ,ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰ ਰਹੀ ਹੈ, ਤੇ ਆਪਣੀ ਮਿਸਾਲ ਦੇ ਕੇ ਲੋਕਾਂ ਨੂੰ ਇਹ ਪਾਪ  ਕਰਨ ਤੋਂ ਵਰਜ ਰਹੀ ਹੈ ..

Wednesday, November 21, 2012

ਕੁੱਖ ਵਿਚਲੀ ਧੀ ਲਈ:


 ਤੂੰ ਆ ਹਰਿੱਕ ਵਿਹੜੇ ਵਿੱਚ
             ਪੁੰਨਿਆ ਦੀ ਰਾਤ ਬਣ ਕੇ
 ਆਵਣਗੇ ਇਕ ਦਿਨ ਤਾਰੇ
                  ਤੇਰੀ ਬਰਾਤ ਬਣ ਕੇ

  ਤੂੰ  ਖਿੜ ਹਰਿੱਕ ਵਿਹੜੇ  ਵਿੱਚ
            ਸੱਜਰਾ  ਗੁਲਾਬ ਬਣ ਕੇ
ਅੰਮੜੀ ਦੇ ਹਉਕਿਆਂ ਲਈ
             ਹੱਸਦਾ ਜਵਾਬ ਬਣ ਕੇ

ਆ ਵੀਰ ਦੇ ਸਿਹਰੇ ਲਈ
            ਕਿਰਨਾਂ ਦੀ ਤੰਦ ਬਣ ਕੇ
ਆ ਭੈਣ ਲਈ ਸ਼ਗਨਾਂ ਦਾ
           ਕੋਈ ਬਾਜ਼ੂਬੰਦ ਬਣ ਕੇ

ਉੱਡ ਬਾਗ ਵਿੱਚ ਬਾਬਲ ਦੇ
       ਸੱਧਰਾਂ ਦੀ ਤਿਤਲੀ ਬਣਕੇ
 ਜ਼ੁਲਮਾਂ ਦੇ ਬੱਦਲਾਂ'ਚੋਂ
       ਲੰਘ ਜਾਈਂ ਬਿਜਲੀ ਬਣ ਕੇ

ਤੂੰ ਰਾਜ-ਭਾਗ ਮਾਣੇ
          ਖਲਕਤ ਸਵਾਲੀ ਹੋਵੇ
ਹਰ ਘਰ'ਚ ਤੇਰੇ ਵਰਗੀ
      ਕੋਈ ਕਰਮਾਂ ਵਾਲੀ ਹੋਵੇ।

ਜ਼ਿੰਦਗੀ ਦੇ ਸਫਰ ਅੰਦਰ
           ਔਖੀ ਘੜੀ  ਨਾ ਆਵੇ
ਰੱਬ ਤੇਰੀ ਝੋਲੀ  ਦੇ ਵਿੱਚ
           ਖ਼ੁਸ਼ੀਆਂ ਹਜ਼ਾਰਾਂ ਪਾਵੇ







ਸ਼ਾਵਾ ਬਈ ਹੁਣ ਜਾਗੋ ਆਈ ਆ.....

ਪਿੰਡਾ! ਜਾਗ ਬਈਆ! ਹੁਣ ਜਾਗੋ ਆਈ ਆ..
ਸ਼ਾਵਾ ਬਈ ਹੁਣ ਜਾਗੋ ਆਈ ਆ.....

ਜਾਗਣ ਤੇਰੇ ਭਾਗ ਬਈ! ਹੁਣ ਜਾਗੋ ਆਈ ਆ
ਬੱਲੇ ਬਈ ਹੁਣ ਜਾਗੋ ਆਈ ਆ.....


ਧੀਆਂ ਮੋਹ ਦੇ  ਦੀਵੇ ਬਾਲੇ
ਅੱਥਰੂ ਤੇਲ ਬਣਾ ਕੇ ਜਾਲੇ
ਸਿਰ'ਤੇ ਚੁੱਕ ਚਾਨਣ ਦੀ ,ਗਾਗਰ ਗਲੀ ਗਲੀ ਰੁਸ਼ਨਾਈ ਆ
ਬਈ ਹੁਣ ਜਾਗੋ ਆਈ ਆ
ਸ਼ਾਵਾ ਬਈ ਹੁਣ ਜਾਗੋ ਆਈ ਆ......

ਧੀਆਂ ਨੇ ਸੁਖ ਤੇਰੀ  ਮੰਗਣੀ
ਪੀੜ ਇਹਨਾਂ ਹੀ ਤੇਰੀ ਵੰਡਣੀ
ਕਿਉਂ ਧੀਆਂ ਦੀਆਂ ਧੌਣਾਂ ਉਤੇ ਆਰੀ ਤੂੰ ਚਲਵਾਈ ਆ ?
ਬਈ ਹੁਣ ਜਾਗੋ ਆਈ ਆ
ਬੱਲੇ ਬਈ ਹੁਣ ਜਾਗੋ ਆਈ ਆ.....

ਭੁੱਲਿਆ ਲੋਕਾ ! ਧਰਮ ਕਮਾ ਲੈ
ਕੰਨਿਆ ਦੇਵੀ ਹਿੱਕ ਨਾਲ ਲਾ ਲੈ
ਕਿਉਂ ਪਾਪਾਂ ਦਾ ਚੋਗਾ ਚੁਗਦੈਂ? ਕਿਉਂ ਮਮਤਾ ਕੁਮਲਾਈ ਆ?
ਬਈ ਹੁਣ ਜਾਗੋ ਆਈ ਆ
ਸ਼ਾਵਾ ਬਈ ਹੁਣ ਜਾਗੋ ਆਈ ਆ

ਸ਼ਹਿਰਾ! ਜਾਗ ਬਈਆ ਹੁਣ ਜਾਗੋ ਆਈ ਆ..
ਬੱਲੇ ਬਈ ਹੁਣ ਜਾਗੋ ਆਈ ਆ.....
ਪਿੰਡਾ! ਜਾਗ ਬਈਆ! ਹੁਣ ਜਾਗੋ ਆਈ ਆ..
ਸ਼ਾਵਾ ਬਈ ਹੁਣ ਜਾਗੋ ਆਈ ਆ.।






Tuesday, November 20, 2012

' ਚਿੜੀ ਦੀ ਅੰਬਰ ਵੱਲ ਉਡਾਣ '

                                                             ਗੁਰਮਿੰਦਰ ਸਿੱਧੂ ਦੀਆਂ ਕਿਤਾਬਾਂ ' ਤਾਰਿਆਂ ਦੀ ਛਾਵੇਂ ' 'ਮੱਸਿਆ ਤੇ ਗੁਲਾਬੀ ਲੋਅ', 'ਬੁੱਕਲ ਵਿਚਲੇ ਸੂਰਜ'ਵਿਚਲੀਆਂ ਕਵਿਤਾਵਾਂ ਤੇ ਆਧਾਰਿਤ ਨਾਟਕ ' ਚਿੜੀ ਦੀ ਅੰਬਰ ਵੱਲ ਉਡਾਣ ' ਮਸ਼ਹੂਰ ਸਟੇਜ,ਟੀ.ਵੀ ਤੇ ਫਿਲਮ-ਅਦਾਕਾਰਾ ਅਨੀਤਾ ਸ਼ਬਦੀਸ਼ ਵੱਲੋਂ ਦੇਸ਼-ਵਿਦੇਸ਼ ਦੀਆਂ ਸਟੇਜਾਂ ਉੱਤੇ ਬੜੀ ਹੀ ਖੂਬਸੂਰਤੀ ਨਾਲ ਪੇਸ਼ ਕੀਤਾ ਜਾ ਰਿਹਾ ਹੈ।ਇਹ ਨਾਟਕ ਖੇਡਣ ਦੀ ਪ੍ਰੇਰਨਾ ਪੰਜਾਬੀ ਨਾਟਕ ਦੇ ਯੁਗ-ਪੁਰਸ਼ ਭਾਅ ਜੀ ਗੁਰਸ਼ਰਨ ਸਿੰਘ ਨੇ ਦਿੱਤੀ ਜਿਸਨੂੰ ਪ੍ਰਸਿੱਧ ਸ਼ਾਇਰ ਸ਼ਬਦੀਸ਼ ਨੇ ਆਪਣੀ ਕਲਪਨਾ ,ਕਾਵਿ ਕਲਾ ਤੇ ਹੁਨਰ ਨਾਲ ਬਹੁਤ ਹੀ ਪ੍ਰਭਾਵਸ਼ਾਲੀ ਨਾਟਕੀ ਰੂਪ ਦਿੱਤਾ।ਵੱਖ-ਵੱਖ ਅਖਬਾਰਾਂ ਵਿੱਚ ਛਪਦੀਆਂ ਰਿਪੋਰਟਾਂ ਦੱਸਦੀਆਂ ਨੇ ਕਿ ਇਹ  ਨਾਟਕ ਦੇਖਦਿਆਂ ਅਕਸਰ ਲੋਕਾਂ ਦੀਆਂ ਸਿਸਕੀਆਂ ਸੁਣਦੀਆਂ ਨੇ ਤੇ ਅੰਤ ਤੱਕ ਪਹੁੰਚਦਿਆਂ ਕੁੜੀਆਂ ਨੂੰ ਤਕੜੀਆਂ ਕਰਕੇ ਅੱਤਿਆਚਾਰਾਂ ਨਾਲ ਜੂਝਣ ਦਾ ਜਜ਼ਬਾ ਉਹਨਾਂ ਅੰਦਰ ਪ੍ਰਬਲ ਹੋ ਉੱਠਦਾ ਹੈ
                                         ਦਸੰਬਰ-11 ਤੱਕ ਇਸਦੇ ਕਰੀਬ 82 ਸ਼ੋਅ ਭਾਰਤ ਵਿੱਚ ਤੇ 6 ਸ਼ੋਅ ਇੰਗਲੈਂਡ ਵਿੱਚ ਹੋ ਚੁੱਕੇ ਹਨ।